ਪੇਂਡੂ ਅਤੇ ਛੋਟੇ ਕਸਬਿਆਂ ਵਾਲਾ ਭਾਰਤ ਸਿਹਤ ਸੇਵਾ ਤੱਕ ਕਿਵੇਂ ਪਹੁੰਚਦਾ ਹੈ, ਕਲੀਨਿਕਵਾਲਾ ਉਸ ਵਿੱਚ ਇੱਕ ਤਬਦੀਲੀ ਹੈ। ਸਾਨੂੰ ਅਜਿਹੇ ਭਾਈਵਾਲ ਚਾਹੀਦੇ ਹਨ ਜੋ ਇਸ ਖੇਤਰ ਵਿੱਚ ਕੁਝ ਬਣਾਉਣਾ ਚਾਹੁੰਦੇ ਹਨ, ਅਤੇ ਜੋ ਵਚਨਬੱਧ ਹੋਣ ਤੋਂ ਪਹਿਲਾਂ ਸ਼ਰਤਾਂ ਸਾਫ਼-ਸਾਫ਼ ਜਾਣ ਲੈਣਾ ਚਾਹੁੰਦੇ ਹਨ।
ਕਲੀਨਿਕਵਾਲਾ ਈ-ਕਲੀਨਿਕ ਹੀ ਕਿਉਂ ਖੋਲ੍ਹੀਏ
ਜ਼ਮੀਨੀ ਸਮਝ
ਕਲੀਨਿਕਵਾਲਾ ਪੇਂਡੂ ਇਲਾਕਿਆਂ ਦੀਆਂ ਦਿੱਕਤਾਂ ਅਤੇ ਆਪਣੇ ਪੇਂਡੂ ਸਾਥੀਆਂ ਦੀ ਅਸਲ ਲੋੜ ਨੂੰ ਸਮਝਦਾ ਹੈ।
ਸੇਵਾ ਦੇ ਨਾਲ ਰੋਜ਼ੀ
ਇਹ ਇੱਕ ਮੌਕਾ ਹੈ ਕਿ ਤੁਸੀਂ ਚੰਗੀ ਕਮਾਈ ਕਰੋ ਅਤੇ ਨਾਲ ਹੀ ਉਹ ਕੰਮ ਕਰੋ ਜੋ ਆਲੇ-ਦੁਆਲੇ ਦੇ ਲੋਕਾਂ ਦੇ ਕੰਮ ਆਵੇ।
ਤੁਹਾਡਾ ਗਿਆਨ ਵਧਦਾ ਹੈ
ਮਰੀਜ਼ਾਂ ਦੇ ਇਲਾਜ ਵੇਲੇ ਕਲੀਨਿਕਵਾਲਾ ਦੇ ਤਜਰਬੇਕਾਰ ਡਾਕਟਰਾਂ ਨਾਲ ਕੰਮ ਕਰਨ ਨਾਲ ਤੁਹਾਡੀ ਆਪਣੀ ਡਾਕਟਰੀ ਸਮਝ ਕਾਫ਼ੀ ਵਧਦੀ ਹੈ।
ਤੁਸੀਂ ਇਕੱਲੇ ਨਹੀਂ ਛੱਡੇ ਜਾਂਦੇ
ਕਲੀਨਿਕਵਾਲਾ ਪੂਰਾ ਸਮਾਂ ਤੁਹਾਡੇ ਨਾਲ ਹੁੰਦਾ ਹੈ, ਹਰ ਕਦਮ ਉੱਤੇ।
ਫਰੈਂਚਾਈਜ਼ੀ ਯਾਨੀ ਪਰਿਵਾਰ
ਅਸੀਂ ਆਪਣੇ ਫਰੈਂਚਾਈਜ਼ੀ ਭਾਈਵਾਲਾਂ ਨੂੰ ਪਰਿਵਾਰ ਦਾ ਹਿੱਸਾ ਮੰਨਦੇ ਹਾਂ, ਸਿਰਫ਼ ਖਾਤੇ ਨਹੀਂ।
ਕੁਆਲਿਟੀ ਲਗਾਤਾਰ ਵਧਦੀ ਹੈ
ਸਿਖਲਾਈ ਅਤੇ ਨਵੀਂ ਤਕਨਾਲੋਜੀ ਰਾਹੀਂ ਅਸੀਂ ਦੇਖਭਾਲ ਦੇ ਮਿਆਰ ਨੂੰ ਲਗਾਤਾਰ ਬਿਹਤਰ ਕਰਨ ਵਿੱਚ ਲੱਗੇ ਰਹਿੰਦੇ ਹਾਂ।
ਅਕਸਰ ਪੁੱਛੇ ਜਾਣ ਵਾਲੇ ਸਵਾਲ
ਫਰੈਂਚਾਈਜ਼ੀ ਬਣਨ ਦਾ ਪਹਿਲਾ ਕਦਮ ਕੀ ਹੈ?
ਕਲੀਨਿਕਵਾਲਾ ਦੇ ਫਰੈਂਚਾਈਜ਼ੀ ਬਿਜ਼ਨਸ ਮੁਖੀ ਨਾਲ ਸਿੱਧਾ ਸੰਪਰਕ ਕਰੋ, ਕਾਰਪੋਰੇਟ ਦਫ਼ਤਰ ਵਿੱਚ ਫ਼ੋਨ ਉੱਤੇ ਜਾਂ ਈਮੇਲ ਰਾਹੀਂ। ਤੁਸੀਂ ਇਸ ਵੈੱਬਸਾਈਟ ਤੋਂ ਵੀ ਅਰਜ਼ੀ ਦੇ ਸਕਦੇ ਹੋ, ਜਾਂ ਫਰੈਂਚਾਈਜ਼ੀ ਫਾਰਮ ਡਾਊਨਲੋਡ ਕਰਕੇ ਡਾਕ ਰਾਹੀਂ ਭੇਜ ਸਕਦੇ ਹੋ। ਤੁਹਾਡੀ ਜਾਣਕਾਰੀ ਮਿਲਣ ਤੋਂ ਬਾਅਦ ਤੁਹਾਨੂੰ ਇੱਕ ਵਿਸਥਾਰਤ ਫਰੈਂਚਾਈਜ਼ੀ ਅਰਜ਼ੀ ਫਾਰਮ ਭਰਨ ਲਈ ਕਿਹਾ ਜਾਵੇਗਾ, ਜਿਸ ਮਗਰੋਂ ਕਲੀਨਿਕਵਾਲਾ ਦੀ ਟੀਮ ਤੁਹਾਨੂੰ ਮਿਲ ਕੇ ਕਾਰੋਬਾਰ ਬਾਰੇ ਵਿਸਥਾਰ ਨਾਲ ਗੱਲ ਕਰੇਗੀ ਅਤੇ ਇਹ ਵੇਖੇਗੀ ਕਿ ਕਲੀਨਿਕਵਾਲਾ ਫਰੈਂਚਾਈਜ਼ੀ ਚਲਾਉਣ ਦੀ ਸਮਰੱਥਾ ਤੁਹਾਡੇ ਕੋਲ ਹੈ ਜਾਂ ਨਹੀਂ।
ਕਲੀਨਿਕਵਾਲਾ ਫਰੈਂਚਾਈਜ਼ੀ ਲੈਣ ਵਿੱਚ ਕਿੰਨਾ ਖਰਚ ਆਵੇਗਾ?
ਸਾਡੇ ਕੋਲ ਲਚਕਦਾਰ ਫਰੈਂਚਾਈਜ਼ੀ ਮਾਡਲ ਹਨ। ਕਲੀਨਿਕਵਾਲਾ ਸੈਂਟਰ ਲਈ ਲਗਭਗ 500–2000 ਵਰਗ ਫੁੱਟ ਦੇ ਖੇਤਰ ਵਾਸਤੇ ਸ਼ੁਰੂਆਤੀ ਸੈੱਟਅੱਪ ਲਾਗਤ ਲਗਭਗ ₹2–5 ਲੱਖ ਹੁੰਦੀ ਹੈ, ਅਤੇ ਵੱਖਰੇ-ਵੱਖਰੇ ਮਾਮਲਿਆਂ ਵਿੱਚ ਇਸ ਤੋਂ ਵੱਧ ਵੀ ਹੋ ਸਕਦੀ ਹੈ। ਜੇ ਤੁਹਾਡੇ ਕੋਲ ਪਹਿਲਾਂ ਹੀ ਥਾਂ ਜਾਂ ਦੁਕਾਨ ਹੈ ਤਾਂ ਲਾਗਤ ਕਾਫ਼ੀ ਘੱਟ ਜਾਂਦੀ ਹੈ।
ਕਲੀਨਿਕ ਖੁੱਲ੍ਹਣ ਵਿੱਚ ਕਿੰਨਾ ਸਮਾਂ ਲੱਗਦਾ ਹੈ?
ਰਸਮੀ ਇਕਰਾਰਨਾਮਾ ਸਾਈਨ ਹੋਣ ਤੋਂ ਬਾਅਦ ਸੈੱਟਅੱਪ ਕਰਕੇ ਕੰਮ ਸ਼ੁਰੂ ਕਰਨ ਵਿੱਚ ਆਮ ਤੌਰ ਤੇ ਲਗਭਗ 4–5 ਹਫ਼ਤੇ ਲੱਗਦੇ ਹਨ। ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਸੈਂਟਰ ਕਿੰਨਾ ਤਿਆਰ ਹੈ।
ਲਾਗਤ ਕਦੋਂ ਤੱਕ ਨਿਕਲ ਆਵੇਗੀ?
ਇਹ ਹਰ ਸੈਂਟਰ ਵਿੱਚ ਵੱਖਰਾ ਹੁੰਦਾ ਹੈ। ਇਹ ਤੁਹਾਡੇ ਉੱਪਰਲੇ ਖਰਚ, ਚੱਲਦੇ ਖਰਚ ਅਤੇ ਕਾਰੋਬਾਰ ਦੀ ਕਾਰਗੁਜ਼ਾਰੀ ਉੱਤੇ ਨਿਰਭਰ ਕਰਦਾ ਹੈ। ਇਸ ਲਈ ਜੋ ਕੋਈ ਇਸ ਦਾ ਇੱਕ ਪੱਕਾ ਅੰਕੜਾ ਦੱਸ ਦੇਵੇ, ਉਹ ਸਿਰਫ਼ ਅੰਦਾਜ਼ਾ ਲਾ ਰਿਹਾ ਹੈ।
ਆਮਦਨ ਕਿੱਥੋਂ ਹੋਵੇਗੀ, ਅਤੇ ਕਿੰਨੀ ਕਮਾਈ ਦੀ ਆਸ ਰੱਖੀਏ?
ਕਲੀਨਿਕ ਨੂੰ ਮੁੱਖ ਤੌਰ ਤੇ ਤਿੰਨ ਸੇਵਾਵਾਂ ਤੋਂ ਆਮਦਨ ਹੁੰਦੀ ਹੈ: ਪੈਥੋਲੋਜੀ, ਟੈਲੀਮੈਡੀਸਨ ਸਲਾਹ ਅਤੇ ਹੈਲਥਕੇਅਰ ਰੈਫ਼ਰਲ ਪ੍ਰੋਗਰਾਮ। ਕੁੱਲ ਕਿੰਨੀ ਆਮਦਨ ਹੋਵੇਗੀ, ਇਹ ਤੁਹਾਡੀ ਥਾਂ, ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਅਤੇ ਸੈਂਟਰ ਦੇ ਚਲਾਉਣ ਉੱਤੇ ਨਿਰਭਰ ਕਰਦਾ ਹੈ, ਇਸ ਲਈ ਅਸੀਂ ਕੋਈ ਆਮਦਨ ਦਾ ਅੰਕੜਾ ਨਹੀਂ ਛਾਪਦੇ। ਆਪਣੇ ਕਸਬੇ ਦੇ ਹਿਸਾਬ ਨਾਲ ਅੰਕੜੇ ਸਮਝਣ ਲਈ ਫਰੈਂਚਾਈਜ਼ੀ ਟੀਮ ਨਾਲ ਗੱਲ ਕਰੋ।
ਕੀ ਫਰੈਂਚਾਈਜ਼ੀ ਖੋਲ੍ਹਣ ਲਈ ਲਾਇਸੈਂਸ ਚਾਹੀਦਾ ਹੈ?
ਨਹੀਂ, ਪਰ ਤੁਹਾਨੂੰ ਰਸਮੀ ਕਾਨੂੰਨੀ ਇਕਰਾਰਨਾਮਾ ਸਾਈਨ ਕਰਨਾ ਪਵੇਗਾ।
ਤੁਸੀਂ ਫਰੈਂਚਾਈਜ਼ੀ ਕਿੱਥੇ-ਕਿੱਥੇ ਦੇ ਰਹੇ ਹੋ?
ਸਾਡਾ ਨਜ਼ਰੀਆ ਪੂਰੇ ਭਾਰਤ ਦਾ ਹੈ ਅਤੇ ਅਰਜ਼ੀ ਕਿਤੋਂ ਵੀ ਦਿੱਤੀ ਜਾ ਸਕਦੀ ਹੈ। ਅੱਜ ਸਾਡਾ ਚੱਲਦਾ ਨੈੱਟਵਰਕ ਬਿਹਾਰ ਵਿੱਚ ਕੇਂਦਰਿਤ ਹੈ, ਸਾਡੇ ਮੌਜੂਦਾ ਈ-ਕਲੀਨਿਕ ਉੱਥੇ ਹੀ ਚੱਲ ਰਹੇ ਹਨ। ਤੁਸੀਂ ਕਿਤੇ ਹੋਰ ਹੋ ਤਾਂ ਵੀ ਪੁੱਛੋ, ਨੈੱਟਵਰਕ ਵਧ ਰਿਹਾ ਹੈ।
ਕੀ ਮੈਡੀਕਲ ਪਿਛੋਕੜ ਹੋਣਾ ਜ਼ਰੂਰੀ ਹੈ?
ਨਹੀਂ। ਪਹਿਲਾਂ ਦਾ ਮੈਡੀਕਲ ਤਜਰਬਾ ਹੋਵੇ ਤਾਂ ਚੰਗਾ ਹੈ, ਪਰ ਲਾਜ਼ਮੀ ਨਹੀਂ। ਫਰੈਂਚਾਈਜ਼ੀ ਪ੍ਰੋਗਰਾਮ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਨਵੇਂ ਫਰੈਂਚਾਈਜ਼ੀ ਨੂੰ ਕੰਮਕਾਜ ਦੇ ਹਰ ਪੱਖ ਵਿੱਚ ਸਹਾਰਾ ਮਿਲੇ।
ਕੀ ਤੁਸੀਂ ਕਾਰੋਬਾਰ ਵਿੱਚ ਮਦਦ ਦਿੰਦੇ ਹੋ?
ਹਾਂ, ਸੈੱਟਅੱਪ ਦੇ ਪੜਾਅ ਤੋਂ ਹੀ: ਸੈਂਟਰ ਦਾ ਡਿਜ਼ਾਈਨ, ਫ਼ਿਟ-ਆਊਟ, ਫ਼ਿਕਸਚਰ, ਉਪਕਰਣ, ਸਟਾਫ਼ ਦੀ ਭਰਤੀ ਤੇ ਸਿਖਲਾਈ, ਅਤੇ ਕੰਮ ਸ਼ੁਰੂ ਹੋਣ ਮਗਰੋਂ ਰੋਜ਼ ਦਾ ਕੰਮਕਾਜ।
ਪ੍ਰਚਾਰ ਕਿਵੇਂ ਹੁੰਦਾ ਹੈ?
ਕਲੀਨਿਕਵਾਲਾ ਡਿਜੀਟਲ ਪ੍ਰਚਾਰ ਕੇਂਦਰੀ ਪੱਧਰ ਉੱਤੇ ਕਰਦਾ ਹੈ, ਅਤੇ ਤੁਹਾਡੇ ਸੈਂਟਰ ਦੇ ਆਲੇ-ਦੁਆਲੇ ਸਥਾਨਕ ਇਸ਼ਤਿਹਾਰਬਾਜ਼ੀ ਤੇ ਪ੍ਰਚਾਰ ਲਈ ਹਦਾਇਤਾਂ ਅਤੇ ਮੁੱਖ ਦਫ਼ਤਰ ਦਾ ਸਹਿਯੋਗ ਦਿੰਦਾ ਹੈ।
ਕਲੀਨਿਕਵਾਲਾ ਫ਼ੀਸ ਵਜੋਂ ਕੀ ਲੈਂਦਾ ਹੈ?
ਇਕਰਾਰਨਾਮਾ ਸਾਈਨ ਕਰਨ ਵੇਲੇ ਸ਼ੁਰੂਆਤੀ ਲਾਇਸੈਂਸ ਫ਼ੀਸ। ਇਹ ਲਾਇਸੈਂਸ ਤਿੰਨ ਸਾਲ ਲਈ ਮੰਨਣਯੋਗ ਹੁੰਦਾ ਹੈ, ਜੋ ਲਾਇਸੈਂਸ ਇਕਰਾਰਨਾਮੇ ਦੀ ਮਿਆਦ ਹੈ, ਅਤੇ ਇਸ ਨੂੰ ਨਵਿਆਇਆ ਜਾ ਸਕਦਾ ਹੈ। ਰਾਇਲਟੀ ਵਜੋਂ ਕਲੀਨਿਕਵਾਲਾ ਕਲੀਨਿਕ ਦੇ ਟਰਨਓਵਰ ਦਾ ਇੱਕ ਪ੍ਰਤੀਸ਼ਤ ਲੈ ਸਕਦਾ ਹੈ, ਜੋ ਮਹੀਨਾਵਾਰ ਦੇਣਯੋਗ ਹੋਵੇਗਾ। ਸ਼ੁਰੂਆਤੀ ਲਾਇਸੈਂਸ ਫ਼ੀਸ ਅਤੇ ਓਪਰੇਟਿੰਗ ਲਾਇਸੈਂਸ ਫ਼ੀਸ ਕਲੀਨਿਕਵਾਲਾ ਆਪਣੇ ਵਿਵੇਕ ਨਾਲ ਬਦਲ ਸਕਦਾ ਹੈ।
ਹਾਲੇ ਵੀ ਸੋਚ ਰਹੇ ਹੋ?
ਆਪਣੇ ਇਲਾਕੇ ਵਿੱਚ ਕਲੀਨਿਕਵਾਲਾ ਈ-ਕਲੀਨਿਕ ਖੋਲ੍ਹੋ ਅਤੇ ਆਲੇ-ਦੁਆਲੇ ਦੇ ਲੋਕਾਂ ਦੀ ਸੇਵਾ ਕਰੋ। ਗੱਲ ਕਰਨ ਲਈ ਫ਼ੋਨ ਕਰੋ 788 000 3838 ਜਾਂ ਲਿਖੋ info@clinicwala.com।
ਅਰਜ਼ੀ ਸ਼ੁਰੂ ਕਰੋ